ਭੈਣੀ ਪਰਿਵਾਰ ਵੱਲੋਂ ਸਮਰਥਨ ਮਿਲਣ ਨਾਲ ਮੁਕਾਬਲਾ ਹੋਇਆ ਇੱਕਪਾਸੜ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਲਵਪ੍ਰੀਤ ਸਿੰਘ ਲੱਲ ਕਲ੍ਹਾ) ਆਮ ਆਦਮੀ ਪਾਰਟੀ ਦੀ ਭੋਲਾਪੁਰ ਜੋਨ ਤੋਂ ਬਲਾਕ ਸੰਮਤੀ ਦੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਗਰੇਵਾਲ ਅਤੇ ਜਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਬੱਲ ਮਿਲਿਆ ਜਦੋਂ ਭੈਣੀ ਕਲੋਨੀ ਚੋਂ ਭੈਣੀ ਪਰਿਵਾਰ ਨੇ ਉਨ੍ਹਾਂ ਨੂੰ ਪੂਰਨ ਸਮਰਥਨ ਦੇ ਦਿੱਤਾ। ਭੈਣੀ ਪਰਿਵਾਰ ਵੱਲੋਂ ਸਮਰਥਨ ਮਿਲਣ ਨਾਲ ਬੀਬੀ ਗਰੇਵਾਲ ਦਾ ਚੋਣ ਮੁਕਾਬਲਾ ਇੱਕਪਾਸੜ ਹੋ ਗਿਆ। ਭੈਣੀ ਪਰਿਵਾਰ ਦੀਆਂ ਮਹਿਲਾਵਾਂ ਨੇ ਬੀਬੀ ਗਰੇਵਾਲ ਨਾਲ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਚੋਣ ਨਿਸ਼ਾਨ ਝਾੜੂ ਉੱਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਬੀਬੀ ਗਰੇਵਾਲ ਨੇ ਕਿਹਾ ਕਿ ਭੈਣੀ ਪਰਿਵਾਰ ਵੱਲੋਂ ਸਮਰਥਨ ਦੇਣ 'ਤੇ ਮੈਂ ਏਨ੍ਹਾ ਦਾ ਧੰਨਵਾਦ ਕਰਦੀ ਹਾਂ ਅਤੇ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ 14 ਦਸੰਬਰ ਨੂੰ ਉਹ ਆਪਣੀਆਂ ਦੋਵੇਂ ਵੋਟਾਂ ਝਾੜੂ 'ਤੇ ਮੋਹਰਾਂ ਲਗਾ ਕੇ ਆਮ ਆਦਮੀਂ ਪਾਰਟੀ ਨੂੰ ਪਾਉਣ। ਉਨ੍ਹਾਂ ਭੈਣੀ ਕਲੋਨੀ ਦੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਿੱਤਣ ਤੋਂ ਬਾਅਦ ਸੱਭ ਤੋਂ ਪਹਿਲਾਂ ਏਸੇ ਕਲੋਨੀ ਦੇ ਰੁਕੇ ਹੋਏ ਵਿਕਾਸ ਕਾਰਜ ਕਰਵਾਉਣਗੇ। ਮੁਹੱਲਾ ਨਿਵਾਸੀਆਂ ਵੱਲੋਂ ਬੀਬੀ ਗਰੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਮਨ ਚੈਨ ਸਿੰਘ ਢੰਡਾਰੀ, ਨੇਹਾ ਸਰਪੰਚ ਇੰਚਾਰਜ ਲੁਧਿਆਣਾ ਦਿਹਾਤੀ, ਕਨਵੀਨਰ ਦਲਜੀਤ ਕੌਰ, ਬਲਜੀਤ ਕੌਰ, ਬਲਵਿੰਦਰ ਕੌਰ, ਜਸਵੀਰ ਸਿੰਘ, ਜਸਵਿੰਦਰ ਕੌਰ, ਗੁਰਮੀਤ ਕੌਰ, ਜਸਪਾਲ ਕੌਰ, ਅਮਨ, ਪ੍ਰੀਤੀ, ਸਪਨਾ ਅਤੇ ਹੋਰ ਹਾਜ਼ਰ ਸਨ।


No comments
Post a Comment